ਕਾਂਗਰਸੀ ਵਰਕਰ ਨਾਲ ਹੋ ਗਿਆ ਵੱਡਾ ਕਾਂਡ !
ਸੂਟਕੇਸ 'ਚ ਮਿਲੀ.... ਫ਼ੈਲੀ ਸਨਸਨੀ |
#haryananews #congressworker #rahulgandhi
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਂਪਲਾ ਕਸਬੇ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬਸ ਸਟੈਂਡ ਦੇ ਨੇੜਿਓਂ ਇੱਕ ਸੂਟਕੇਸ 'ਚ ਔਰਤ ਦੀ ਲਾਸ਼ ਮਿਲੀ | ਪੁਲਸ ਨੇ ਦੱਸਿਆ ਕਿ ਔਰਤ ਰੋਹਤਕ ਦੇ ਵਿਜੇ ਨਗਰ ਦੀ ਰਹਿਣ ਵਾਲੀ ਸੀ ਤੇ ਉਸ ਦੀ ਉਮਰ ਕਰੀਬ 22 ਸਾਲ ਸੀ। ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਕਾਂਗਰਸੀ ਵਰਕਰ ਹਿਮਾਨੀ ਨਰਵਾਲ ਵਜੋਂ ਹੋਈ। ਹਿਮਾਨੀ ਨਰਵਾਲ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਈਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਅਤੇ ਰੋਹਤਕ ਦੀ ਵਿਧਾਇਕ ਬੀਬੀ ਬੱਤਰਾ ਨਾਲ ਹਿਮਾਨੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ | ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਹਿਮਾਨੀ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ | ਪੁਲਿਸ ਨੂੰ ਸ਼ੱਕ ਹੈ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ। ਇਲਾਕੇ 'ਚ ਸਨਸਨੀ ਫੈਲ ਗਈ ਹੈ | ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
#CongressWorker #SuspiciousCase #SuitcaseMystery #PunjabNews #PoliticalControversy #ShockingIncident #Investigation #SensationalNews #Suspense #latestnews #trendingnews #updatenews #newspunjab #punjabnews #oneindiapunjabi
~PR.182~